ਰਾਗੁ ਮਲਾਰ ਮਹਲਾ ੫ ਚਉਪਦੇ ਘਰੁ ੧ ॥
raag malaar mahalaa 5 chaupade ghar 1 |
Raag Malaar, Fifth Mehl, Chau-Padhay, First House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
One Universal Creator God. By The Grace Of The True Guru:
ਕਿਆ ਤੂ ਸੋਚਹਿ ਕਿਆ ਤੂ ਚਿਤਵਹਿ ਕਿਆ ਤੂੰ ਕਰਹਿ ਉਪਾਏ ॥
kiaa too socheh kiaa too chitaveh kiaa toon kareh upaae |
What are you so worried about? What are you thinking? What have you tried?
ਤਾ ਕਉ ਕਹਹੁ ਪਰਵਾਹ ਕਾਹੂ ਕੀ ਜਿਹ ਗੋਪਾਲ ਸਹਾਏ ॥੧॥
taa kau kahahu paravaah kaahoo kee jih gopaal sahaae |1|
Tell me - the Lord of the Universe - who controls Him? ||1||
ਬਰਸੈ ਮੇਘੁ ਸਖੀ ਘਰਿ ਪਾਹੁਨ ਆਏ ॥
barasai megh sakhee ghar paahun aae |
The rain showers down from the clouds, O companion. The Guest has come into my home.
ਮੋਹਿ ਦੀਨ ਕ੍ਰਿਪਾ ਨਿਧਿ ਠਾਕੁਰ ਨਵ ਨਿਧਿ ਨਾਮਿ ਸਮਾਏ ॥੧॥ ਰਹਾਉ ॥
mohi deen kripaa nidh tthaakur nav nidh naam samaae |1| rahaau |
I am meek; my Lord and Master is the Ocean of Mercy. I am absorbed in the nine treasures of the Naam, the Name of the Lord. ||1||Pause||
ਅਨਿਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਬਿੰਜਨ ਮਿਸਟਾਏ ॥
anik prakaar bhojan bahu kee bahu binjan misattaae |
I have prepared all sorts of foods in various ways, and all sorts of sweet deserts.
ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗੁ ਹਰਿ ਰਾਏ ॥੨॥
karee paakasaal soch pavitraa hun laavahu bhog har raae |2|
I have made my kitchen pure and sacred. Now, O my Sovereign Lord King, please sample my food. ||2||
ਦੁਸਟ ਬਿਦਾਰੇ ਸਾਜਨ ਰਹਸੇ ਇਹਿ ਮੰਦਿਰ ਘਰ ਅਪਨਾਏ ॥
dusatt bidaare saajan rahase ihi mandir ghar apanaae |
The villains have been destroyed, and my friends are delighted. This is Your Own Mansion and Temple, O Lord.
ਜਉ ਗ੍ਰਿਹਿ ਲਾਲੁ ਰੰਗੀਓ ਆਇਆ ਤਉ ਮੈ ਸਭਿ ਸੁਖ ਪਾਏ ॥੩॥
jau grihi laal rangeeo aaeaa tau mai sabh sukh paae |3|
When my Playful Beloved came into my household, then I found total peace. ||3||
ਸੰਤ ਸਭਾ ਓਟ ਗੁਰ ਪੂਰੇ ਧੁਰਿ ਮਸਤਕਿ ਲੇਖੁ ਲਿਖਾਏ ॥
sant sabhaa ott gur poore dhur masatak lekh likhaae |
In the Society of the Saints, I have the Support and Protection of the Perfect Guru; this is the pre-ordained destiny inscribed upon my forehead.
ਜਨ ਨਾਨਕ ਕੰਤੁ ਰੰਗੀਲਾ ਪਾਇਆ ਫਿਰਿ ਦੂਖੁ ਨ ਲਾਗੈ ਆਏ ॥੪॥੧॥
jan naanak kant rangeelaa paaeaa fir dookh na laagai aae |4|1|
Servant Nanak has found his Playful Husband Lord. He shall never suffer in sorrow again. ||4||1||
ਮਲਾਰ ਮਹਲਾ ੫ ॥
malaar mahalaa 5 |
Malaar, Fifth Mehl:
ਖੀਰ ਅਧਾਰਿ ਬਾਰਿਕੁ ਜਬ ਹੋਤਾ ਬਿਨੁ ਖੀਰੈ ਰਹਨੁ ਨ ਜਾਈ ॥
kheer adhaar baarik jab hotaa bin kheerai rehan na jaaee |
When the baby's only food is milk, it cannot survive without its milk.
ਸਾਰਿ ਸਮੑਾਲਿ ਮਾਤਾ ਮੁਖਿ ਨੀਰੈ ਤਬ ਓਹੁ ਤ੍ਰਿਪਤਿ ਅਘਾਈ ॥੧॥
saar samaal maataa mukh neerai tab ohu tripat aghaaee |1|
The mother takes care of it, and pours milk into its mouth; then, it is satisfied and fulfilled. ||1||
ਹਮ ਬਾਰਿਕ ਪਿਤਾ ਪ੍ਰਭੁ ਦਾਤਾ ॥
ham baarik pitaa prabh daataa |
I am just a baby; God, the Great Giver, is my Father.
ਭੂਲਹਿ ਬਾਰਿਕ ਅਨਿਕ ਲਖ ਬਰੀਆ ਅਨ ਠਉਰ ਨਾਹੀ ਜਹ ਜਾਤਾ ॥੧॥ ਰਹਾਉ ॥
bhooleh baarik anik lakh bareea an tthaur naahee jeh jaataa |1| rahaau |
The child is so foolish; it makes so many mistakes. But it has nowhere else to go. ||1||Pause||
ਚੰਚਲ ਮਤਿ ਬਾਰਿਕ ਬਪੁਰੇ ਕੀ ਸਰਪ ਅਗਨਿ ਕਰ ਮੇਲੈ ॥
chanchal mat baarik bapure kee sarap agan kar melai |
The mind of the poor child is fickle; he touches even snakes and fire.
ਮਾਤਾ ਪਿਤਾ ਕੰਠਿ ਲਾਇ ਰਾਖੈ ਅਨਦ ਸਹਜਿ ਤਬ ਖੇਲੈ ॥੨॥
maataa pitaa kantth laae raakhai anad sehaj tab khelai |2|
His mother and father hug him close in their embrace, and so he plays in joy and bliss. ||2||
ਜਿਸ ਕਾ ਪਿਤਾ ਤੂ ਹੈ ਮੇਰੇ ਸੁਆਮੀ ਤਿਸੁ ਬਾਰਿਕ ਭੂਖ ਕੈਸੀ ॥
jis kaa pitaa too hai mere suaamee tis baarik bhookh kaisee |
What hunger can the child ever have, O my Lord and Master, when You are his Father?
ਨਵ ਨਿਧਿ ਨਾਮੁ ਨਿਧਾਨੁ ਗ੍ਰਿਹਿ ਤੇਰੈ ਮਨਿ ਬਾਂਛੈ ਸੋ ਲੈਸੀ ॥੩॥
nav nidh naam nidhaan grihi terai man baanchhai so laisee |3|
The treasure of the Naam and the nine treasures are in Your celestial household. You fulfill the desires of the mind. ||3||
ਪਿਤਾ ਕ੍ਰਿਪਾਲਿ ਆਗਿਆ ਇਹ ਦੀਨੀ ਬਾਰਿਕੁ ਮੁਖਿ ਮਾਂਗੈ ਸੋ ਦੇਨਾ ॥
pitaa kripaal aagiaa ih deenee baarik mukh maangai so denaa |
My Merciful Father has issued this Command: whatever the child asks for, is put into his mouth.
ਨਾਨਕ ਬਾਰਿਕੁ ਦਰਸੁ ਪ੍ਰਭ ਚਾਹੈ ਮੋਹਿ ਹ੍ਰਿਦੈ ਬਸਹਿ ਨਿਤ ਚਰਨਾ ॥੪॥੨॥
naanak baarik daras prabh chaahai mohi hridai baseh nit charanaa |4|2|
Nanak, the child, longs for the Blessed Vision of God's Darshan. May His Feet always dwell within my heart. ||4||2||
ਮਲਾਰ ਮਹਲਾ ੫ ॥
malaar mahalaa 5 |
Malaar, Fifth Mehl:
ਸਗਲ ਬਿਧੀ ਜੁਰਿ ਆਹਰੁ ਕਰਿਆ ਤਜਿਓ ਸਗਲ ਅੰਦੇਸਾ ॥
sagal bidhee jur aahar kariaa tajio sagal andesaa |
I tried everything, and gathered all devices together; I have discarded all my anxieties.
ਕਾਰਜੁ ਸਗਲ ਅਰੰਭਿਓ ਘਰ ਕਾ ਠਾਕੁਰ ਕਾ ਭਾਰੋਸਾ ॥੧॥
kaaraj sagal aranbhio ghar kaa tthaakur kaa bhaarosaa |1|
I have begun to set all my household affairs right; I have placed my faith in my Lord and Master. ||1||
ਸੁਨੀਐ ਬਾਜੈ ਬਾਜ ਸੁਹਾਵੀ ॥
suneeai baajai baaj suhaavee |
I listen to the celestial vibrations resonating and resounding.
ਭੋਰੁ ਭਇਆ ਮੈ ਪ੍ਰਿਅ ਮੁਖ ਪੇਖੇ ਗ੍ਰਿਹਿ ਮੰਗਲ ਸੁਹਲਾਵੀ ॥੧॥ ਰਹਾਉ ॥
bhor bheaa mai pria mukh pekhe grihi mangal suhalaavee |1| rahaau |
Sunrise has come, and I gaze upon the Face of my Beloved. My household is filled with peace and pleasure. ||1||Pause||
ਮਨੂਆ ਲਾਇ ਸਵਾਰੇ ਥਾਨਾਂ ਪੂਛਉ ਸੰਤਾ ਜਾਏ ॥
manooaa laae savaare thaanaan poochhau santaa jaae |
I focus my mind, and embellish and adorn the place within; then I go out to speak with the Saints.
ਖੋਜਤ ਖੋਜਤ ਮੈ ਪਾਹੁਨ ਮਿਲਿਓ ਭਗਤਿ ਕਰਉ ਨਿਵਿ ਪਾਏ ॥੨॥
khojat khojat mai paahun milio bhagat krau niv paae |2|
Seeking and searching, I have found my Husband Lord; I bow at His Feet and worship Him with devotion. ||2||
ਜਬ ਪ੍ਰਿਅ ਆਇ ਬਸੇ ਗ੍ਰਿਹਿ ਆਸਨਿ ਤਬ ਹਮ ਮੰਗਲੁ ਗਾਇਆ ॥
jab pria aae base grihi aasan tab ham mangal gaaeaa |
When my Beloved came to live in my house, I began to sing the songs of bliss.
ਮੀਤ ਸਾਜਨ ਮੇਰੇ ਭਏ ਸੁਹੇਲੇ ਪ੍ਰਭੁ ਪੂਰਾ ਗੁਰੂ ਮਿਲਾਇਆ ॥੩॥
meet saajan mere bhe suhele prabh pooraa guroo milaaeaa |3|
My friends and companions are happy; God leads me to meet the Perfect Guru. ||3||
ਸਖੀ ਸਹੇਲੀ ਭਏ ਅਨੰਦਾ ਗੁਰਿ ਕਾਰਜ ਹਮਰੇ ਪੂਰੇ ॥
sakhee sahelee bhe anandaa gur kaaraj hamare poore |
My friends and companions are in ecstasy; the Guru has completed all my projects.
ਕਹੁ ਨਾਨਕ ਵਰੁ ਮਿਲਿਆ ਸੁਖਦਾਤਾ ਛੋਡਿ ਨ ਜਾਈ ਦੂਰੇ ॥੪॥੩॥
kahu naanak var miliaa sukhadaataa chhodd na jaaee doore |4|3|
Says Nanak, I have met my Husband, the Giver of peace; He shall never leave me and go away. ||4||3||
ਸੋਰਠਾ ॥
soratthaa |
ਰਾਨੀ ਲਯੋ ਬੁਲਾਇ ਤਵਨ ਪੁਰਖ ਅਪਨੇ ਸਦਨ ॥
raanee layo bulaae tavan purakh apane sadan |
ਅਤਿ ਰੁਚਿ ਅਧਿਕ ਬਢਾਇ ਤਾ ਸੌ ਰਤਿ ਮਾਨਤ ਭਈ ॥੪॥
at ruch adhik badtaae taa sau rat maanat bhee |4|
ਚੌਪਈ ॥
chauapee |
ਤਬ ਲਗਿ ਨਾਥ ਧਾਮ ਤਿਹ ਆਯੋ ॥
tab lag naath dhaam tih aayo |
ਮਨਹਾਤਰ ਤ੍ਰਿਯ ਜਾਰ ਛਪਾਯੋ ॥
manahaatar triy jaar chhapaayo |
ਬਹੁ ਬੁਗਚਾ ਆਗੇ ਦੈ ਡਾਰੇ ॥
bahu bugachaa aage dai ddaare |
ਤਾ ਕੇ ਜਾਤ ਨ ਅੰਗ ਨਿਹਾਰੇ ॥੫॥
taa ke jaat na ang nihaare |5|
ਬਹੁ ਚਿਰ ਤਹ ਬੈਠਾ ਨ੍ਰਿਪ ਰਹਾ ॥
bahu chir teh baitthaa nrip rahaa |
ਭਲਾ ਬੁਰਾ ਕਛੁ ਭੇਦ ਨ ਲਹਾ ॥
bhalaa buraa kachh bhed na lahaa |
ਜਬ ਹੀ ਉਠਿ ਅਪਨੋ ਘਰ ਆਯੋ ॥
jab hee utth apano ghar aayo |
ਤਬ ਹੀ ਤ੍ਰਿਯ ਘਰ ਮੀਤ ਪਠਾਯੋ ॥੬॥
tab hee triy ghar meet patthaayo |6|
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਅਠਾਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੧੮॥੬੦੦੭॥ਅਫਜੂੰ॥
eit sree charitr pakhayaane triyaa charitre mantree bhoop sanbaade teen sau atthaarah charitr samaapatam sat subham sat |318|6007|afajoon|
ਚੌਪਈ ॥
chauapee |
ਸੁਨੋ ਨ੍ਰਿਪਤਿ ਮੈ ਭਾਖਤ ਕਥਾ ॥
suno nripat mai bhaakhat kathaa |
ਜਹ ਮਿਲਿ ਦੇਵ ਸਮੁਦ ਕਹ ਮਥਾ ॥
jeh mil dev samud keh mathaa |
ਤਹਾ ਸੁਬ੍ਰਤ ਨਾਮਾ ਮੁਨਿ ਰਹੈ ॥
tahaa subrat naamaa mun rahai |
ਅਧਿਕ ਬ੍ਰਤੀ ਜਾ ਕਹ ਜਗ ਕਹੈ ॥੧॥
adhik bratee jaa keh jag kahai |1|
ਤ੍ਰਿਯ ਮੁਨਿ ਰਾਜ ਮਤੀ ਤਿਹ ਰਹੈ ॥
triy mun raaj matee tih rahai |
ਰੂਪ ਅਧਿਕ ਜਾ ਕੋ ਸਭ ਕਹੈ ॥
roop adhik jaa ko sabh kahai |
ਅਸਿ ਸੁੰਦਰਿ ਨਹਿ ਔਰ ਉਤਰੀ ॥
as sundar neh aauar utaree |
ਹੈ ਹ੍ਵੈਹੈ ਨ ਬਿਧਾਤਾ ਕਰੀ ॥੨॥
hai hvaihai na bidhaataa karee |2|
ਸਾਗਰ ਮਥਨ ਦੇਵ ਜਬ ਲਾਗੇ ॥
saagar mathan dev jab laage |
ਮਥ੍ਰਯੋ ਨ ਜਾਇ ਸਗਲ ਦੁਖ ਪਾਗੇ ॥
mathrayo na jaae sagal dukh paage |
ਤਬ ਤਿਨ ਤ੍ਰਿਯ ਇਹ ਭਾਤਿ ਉਚਾਰੋ ॥
tab tin triy ih bhaat uchaaro |
ਸੁਨੋ ਦੇਵਤਿਯੋ ਬਚਨ ਹਮਾਰੋ ॥੩॥
suno devatiyo bachan hamaaro |3|
ਜੋ ਬਿਧਿ ਧਰੈ ਸੀਸ ਪਰ ਝਾਰੀ ॥
jo bidh dharai sees par jhaaree |
ਪਾਨਿ ਭਰੈ ਜਲ ਰਾਸਿ ਮੰਝਾਰੀ ॥
paan bharai jal raas manjhaaree |
ਮੇਰੋ ਧੂਰਿ ਪਗਨ ਕੀ ਧੋਵੈ ॥
mero dhoor pagan kee dhovai |
ਤਬ ਯਹ ਸਫਲ ਮਨੋਰਥ ਹੋਵੈ ॥੪॥
tab yeh safal manorath hovai |4|
ਬ੍ਰਹਮ ਅਤਿ ਆਤੁਰ ਕਛੁ ਨ ਬਿਚਰਾ ॥
braham at aatur kachh na bicharaa |
ਝਾਰੀ ਰਾਖਿ ਸੀਸ ਜਲ ਭਰਾ ॥
jhaaree raakh sees jal bharaa |
ਦੇਖਹੁ ਇਹ ਇਸਤ੍ਰਿਨ ਕੇ ਚਰਿਤਾ ॥
dekhahu ih isatrin ke charitaa |
ਇਹ ਬਿਧਿ ਚਰਿਤ ਦਿਖਾਯੋ ਕਰਤਾ ॥੫॥
eih bidh charit dikhaayo karataa |5|
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਉਨੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੧੯॥੬੦੧੨॥ਅਫਜੂੰ॥
eit sree charitr pakhayaane triyaa charitre mantree bhoop sanbaade teen sau unees charitr samaapatam sat subham sat |319|6012|afajoon|
ਚੌਪਈ ॥
chauapee |
ਭੂਮਿ ਭਾਰ ਤੇ ਅਤਿ ਦੁਖ ਪਾਯੋ ॥
bhoom bhaar te at dukh paayo |
ਬ੍ਰਹਮਾ ਪੈ ਦੁਖ ਰੋਇ ਸੁਨਾਯੋ ॥
brahamaa pai dukh roe sunaayo |
ਬ੍ਰਹਮਾ ਕਰੀ ਬਿਸਨ ਕੀ ਸੇਵਾ ॥
brahamaa karee bisan kee sevaa |
ਤਾ ਤੇ ਭਏ ਕ੍ਰਿਸਨ ਜਗ ਦੇਵਾ ॥੧॥
taa te bhe krisan jag devaa |1|
ਮੁਰ ਦਾਨਵ ਕੋ ਕੰਸ ਵਤਾਰਾ ॥
mur daanav ko kans vataaraa |
ਕਰਤ ਪੂਰਬ ਲੌ ਦ੍ਰੋਹ ਸੰਭਾਰਾ ॥
karat poorab lau droh sanbhaaraa |
ਵਾ ਕੇ ਕਰਤ ਹਨਨ ਕੇ ਦਾਵੈ ॥
vaa ke karat hanan ke daavai |
ਨਿਤਪ੍ਰਤਿ ਆਸੁਰਨ ਤਹਾ ਪਠਾਵੈ ॥੨॥
nitaprat aasuran tahaa patthaavai |2|
ਪ੍ਰਥਮ ਪੂਤਨਾ ਕ੍ਰਿਸਨ ਸੰਘਾਰੀ ॥
pratham pootanaa krisan sanghaaree |
ਪੁਨਿ ਸਕਟਾਸੁਰ ਦੇਹ ਉਧਾਰੀ ॥
pun sakattaasur deh udhaaree |
ਬਹੁਰਿ ਬਕਾਸੁਰ ਅਸੁਰ ਸੰਘਾਰਿਯੋ ॥
bahur bakaasur asur sanghaariyo |
ਬ੍ਰਿਖਭਾਸੁਰ ਕੇ ਬ੍ਰਿਖਨ ਉਪਾਰਿਯੋ ॥੩॥
brikhabhaasur ke brikhan upaariyo |3|
ਆਘਾਸੁਰ ਕੋ ਅਘ ਨਿਵਰਤ ਕਰਿ ॥
aaghaasur ko agh nivarat kar |
ਪੁਨਿ ਕੇਸੀ ਮਾਰਿਯੋ ਚਰਨਨ ਧਰਿ ॥
pun kesee maariyo charanan dhar |
ਬਹੁਰਿ ਬ੍ਰਹਮ ਕਹ ਚਰਿਤ ਦਿਖਾਯੋ ॥
bahur braham keh charit dikhaayo |
ਧਰਿ ਕਰਿ ਪਰ ਗਿਰ ਇੰਦ੍ਰ ਹਰਾਯੋ ॥੪॥
dhar kar par gir indr haraayo |4|
ਨੰਦਹਿ ਛੀਨ ਬਰਨ ਤੇ ਲ︀ਯਾਯੋ ॥
nandeh chheen baran te layaayo |
ਸੰਦੀਪਨ ਕੇ ਸੁਤਹਿ ਮਿਲਾਯੋ ॥
sandeepan ke suteh milaayo |
ਦਾਵਾਨਲ ਤੇ ਗੋਪ ਉਬਾਰੇ ॥
daavaanal te gop ubaare |
ਗੋਪਨ ਸੌ ਬ੍ਰਿਜ ਕਰੇ ਅਖਾਰੇ ॥੫॥
gopan sau brij kare akhaare |5|
ਕੁਬਲਯਾ ਗਜ ਕੋ ਦਾਤ ਲਯੋ ਹਰਿ ॥
kubalayaa gaj ko daat layo har |
ਚਾਡੂਰਹਿ ਮੁਸਟਕਹਿ ਪ੍ਰਹਰਿ ਕਰਿ ॥
chaaddooreh musattakeh prahar kar |
ਪਕਰਿ ਕੇਸ ਤੇ ਕੰਸ ਪਛਾਰਾ ॥
pakar kes te kans pachhaaraa |
ਉਪ੍ਰਸੈਨ ਸਿਰ ਛਤ੍ਰਹਿ ਢਾਰਾ ॥੬॥
auprasain sir chhatreh dtaaraa |6|
ਜਰਾਸਿੰਧੁ ਕੀ ਚਮੂੰ ਸੰਘਾਰੀ ॥
jaraasindh kee chamoon sanghaaree |
ਸੰਖ ਲਯੋ ਸੰਖਾਸੁਰ ਮਾਰੀ ॥
sankh layo sankhaasur maaree |
ਨਗਰ ਦ੍ਵਾਰਿਕਾ ਕੀਯਾ ਪ੍ਰਵੇਸਾ ॥
nagar dvaarikaa keeyaa pravesaa |
ਦੇਸ ਦੇਸ ਕੇ ਜੀਤਿ ਨਰੇਸਾ ॥੭॥
des des ke jeet naresaa |7|
ਦੰਤਬਕ੍ਰ ਨਰਕਾਸੁਰ ਘਾਯੋ ॥
dantabakr narakaasur ghaayo |
ਸੋਰਹ ਸਹਸ ਬਧੂ ਬਰਿ ਲ︀ਯਾਯੋ ॥
sorah sehas badhoo bar layaayo |
ਪਾਰਜਾਤ ਸੁਰ ਪੁਰ ਤੇ ਲ੍ਰਯਾਯਾ ॥
paarajaat sur pur te lrayaayaa |
ਬਿੰਦ੍ਰਾਬਨ ਮਹਿ ਖੇਲ ਦਿਖਾਯਾ ॥੮॥
bindraaban meh khel dikhaayaa |8|
ਪੰਡ੍ਵਨ ਕੀ ਜਿਨ ਕਰੀ ਜਿਤਾਰੀ ॥
panddvan kee jin karee jitaaree |
ਦ੍ਰੁਪਦ ਸੁਤਾ ਕੀ ਲਾਜ ਉਬਾਰੀ ॥
drupad sutaa kee laaj ubaaree |
ਸਭ ਕੌਰਵ ਕੇ ਦਲਹਿ ਖਪਾਈ ॥
sabh kauarav ke daleh khapaaee |
ਸੰਤਹਿ ਆਂਚ ਨ ਲਾਗਨ ਪਾਈ ॥੯॥
santeh aanch na laagan paaee |9|
ਸਭ ਸੂਚਨਤਾ ਜੌ ਕਰਿ ਜੈਯੈ ॥
sabh soochanataa jau kar jaiyai |
ਗ੍ਰੰਥ ਬਢਨ ਤੇ ਅਧਿਕ ਡਰੈਯੈ ॥
granth badtan te adhik ddaraiyai |
ਤਾ ਤੇ ਥੋਰੀ ਕਥਾ ਉਚਾਰੀ ॥
taa te thoree kathaa uchaaree |
ਚੂਕ ਹੋਇ ਕਬਿ ਲੇਹੁ ਸੁਧਾਰੀ ॥੧੦॥
chook hoe kab lehu sudhaaree |10|
ਅਬ ਮੈ ਕਹਤ ਕਥਾ ਰੁਕਮਨੀ ॥
ab mai kehat kathaa rukamanee |
ਜਿਹ ਛਲ ਬਰਿਯੋ ਕ੍ਰਿਸਨ ਸੋ ਧਨੀ ॥
jih chhal bariyo krisan so dhanee |
ਲਿਖਿ ਪਤਿਯਾ ਦਿਜ ਹਾਥ ਪਠਾਈ ॥
likh patiyaa dij haath patthaaee |
ਕਹਿਯਹੁ ਮਹਾਰਾਜ ਤਨ ਜਾਈ ॥੧੧॥
kahiyahu mahaaraaj tan jaaee |11|