ਸਾਰਗ ਮਹਲਾ ੫ ॥
saarag mahalaa 5 |
Saarang, Fifth Mehl:
ਲਾਲ ਲਾਲ ਮੋਹਨ ਗੋਪਾਲ ਤੂ ॥
laal laal mohan gopaal too |
You are my Loving Beloved Enticing Lord of the World.
ਕੀਟ ਹਸਤਿ ਪਾਖਾਣ ਜੰਤ ਸਰਬ ਮੈ ਪ੍ਰਤਿਪਾਲ ਤੂ ॥੧॥ ਰਹਾਉ ॥
keett hasat paakhaan jant sarab mai pratipaal too |1| rahaau |
You are in worms, elephants, stones and all beings and creatures; You nourish and cherish them all. ||1||Pause||
ਨਹ ਦੂਰਿ ਪੂਰਿ ਹਜੂਰਿ ਸੰਗੇ ॥
neh door poor hajoor sange |
You are not far away; You are totally present with all.
ਸੁੰਦਰ ਰਸਾਲ ਤੂ ॥੧॥
sundar rasaal too |1|
You are Beautiful, the Source of Nectar. ||1||
ਨਹ ਬਰਨ ਬਰਨ ਨਹ ਕੁਲਹ ਕੁਲ ॥
neh baran baran neh kulah kul |
You have no caste or social class, no ancestry or family.
ਨਾਨਕ ਪ੍ਰਭ ਕਿਰਪਾਲ ਤੂ ॥੨॥੯॥੧੩੮॥
naanak prabh kirapaal too |2|9|138|
Nanak: God, You are Merciful. ||2||9||138||
ਸਾਰਗ ਮਃ ੫ ॥
saarag mahalaa 5 |
Saarang, Fifth Mehl:
ਕਰਤ ਕੇਲ ਬਿਖੈ ਮੇਲ ਚੰਦ੍ਰ ਸੂਰ ਮੋਹੇ ॥
karat kel bikhai mel chandr soor mohe |
Acting and play-acting, the mortal sinks into corruption. Even the moon and the sun are enticed and bewitched.
ਉਪਜਤਾ ਬਿਕਾਰ ਦੁੰਦਰ ਨਉਪਰੀ ਝੁਨੰਤਕਾਰ ਸੁੰਦਰ ਅਨਿਗ ਭਾਉ ਕਰਤ ਫਿਰਤ ਬਿਨੁ ਗੋਪਾਲ ਧੋਹੇ ॥ ਰਹਾਉ ॥
aupajataa bikaar dundar nauparee jhunantakaar sundar anig bhaau karat firat bin gopaal dhohe | rahaau |
The disturbing noise of corruption wells up, in the tinkling ankle bells of Maya the beautiful. With her beguiling gestures of love, she seduces everyone except the Lord. ||Pause||
ਤੀਨਿ ਭਉਨੇ ਲਪਟਾਇ ਰਹੀ ਕਾਚ ਕਰਮਿ ਨ ਜਾਤ ਸਹੀ ਉਨਮਤ ਅੰਧ ਧੰਧ ਰਚਿਤ ਜੈਸੇ ਮਹਾ ਸਾਗਰ ਹੋਹੇ ॥੧॥
teen bhaune lapattaae rahee kaach karam na jaat sahee unamat andh dhandh rachit jaise mahaa saagar hohe |1|
Maya clings to the three worlds; those who are stuck in wrong actions cannot escape her. Drunk and engrossed in blind worldly affairs, they are tossed about on the mighty ocean. ||1||
ਉਧਰੇ ਹਰਿ ਸੰਤ ਦਾਸ ਕਾਟਿ ਦੀਨੀ ਜਮ ਕੀ ਫਾਸ ਪਤਿਤ ਪਾਵਨ ਨਾਮੁ ਜਾ ਕੋ ਸਿਮਰਿ ਨਾਨਕ ਓਹੇ ॥੨॥੧੦॥੧੩੯॥੩॥੧੩॥੧੫੫॥
audhare har sant daas kaatt deenee jam kee faas patit paavan naam jaa ko simar naanak ohe |2|10|139|3|13|155|
The Saint, the slave of the Lord is saved; the noose of the Messenger of Death is snapped. The Naam, the Name of the Lord, is the Purifier of sinners; O Nanak, remember Him in meditation. ||2||10||139||3||13||155||
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
One Universal Creator God. By The Grace Of The True Guru:
ਰਾਗੁ ਸਾਰੰਗ ਮਹਲਾ ੯ ॥
raag saarang mahalaa 9 |
Raag Saarang, Ninth Mehl:
ਹਰਿ ਬਿਨੁ ਤੇਰੋ ਕੋ ਨ ਸਹਾਈ ॥
har bin tero ko na sahaaee |
No one will be your help and support, except the Lord.
ਕਾਂ ਕੀ ਮਾਤ ਪਿਤਾ ਸੁਤ ਬਨਿਤਾ ਕੋ ਕਾਹੂ ਕੋ ਭਾਈ ॥੧॥ ਰਹਾਉ ॥
kaan kee maat pitaa sut banitaa ko kaahoo ko bhaaee |1| rahaau |
Who has any mother, father, child or spouse? Who is anyone's brother or sister? ||1||Pause||
ਧਨੁ ਧਰਨੀ ਅਰੁ ਸੰਪਤਿ ਸਗਰੀ ਜੋ ਮਾਨਿਓ ਅਪਨਾਈ ॥
dhan dharanee ar sanpat sagaree jo maanio apanaaee |
All the wealth, land and property which you consider your own
ਤਨ ਛੂਟੈ ਕਛੁ ਸੰਗਿ ਨ ਚਾਲੈ ਕਹਾ ਤਾਹਿ ਲਪਟਾਈ ॥੧॥
tan chhoottai kachh sang na chaalai kahaa taeh lapattaaee |1|
- when you leave your body, none of it shall go along with you. Why do you cling to them? ||1||
ਦੀਨ ਦਇਆਲ ਸਦਾ ਦੁਖ ਭੰਜਨ ਤਾ ਸਿਉ ਰੁਚਿ ਨ ਬਢਾਈ ॥
deen deaal sadaa dukh bhanjan taa siau ruch na badtaaee |
God is Merciful to the meek, forever the Destroyer of fear, and yet you do not develop any loving relationship with Him.
ਨਾਨਕ ਕਹਤ ਜਗਤ ਸਭ ਮਿਥਿਆ ਜਿਉ ਸੁਪਨਾ ਰੈਨਾਈ ॥੨॥੧॥
naanak kehat jagat sabh mithiaa jiau supanaa rainaaee |2|1|
Says Nanak, the whole world is totally false; it is like a dream in the night. ||2||1||
ਸਾਰੰਗ ਮਹਲਾ ੯ ॥
saarang mahalaa 9 |
Saarang, Ninth Mehl:
ਕਹਾ ਮਨ ਬਿਖਿਆ ਸਿਉ ਲਪਟਾਹੀ ॥
kahaa man bikhiaa siau lapattaahee |
O mortal, why are you engrossed in corruption?
ਯਾ ਜਗ ਮਹਿ ਕੋਊ ਰਹਨੁ ਨ ਪਾਵੈ ਇਕਿ ਆਵਹਿ ਇਕਿ ਜਾਹੀ ॥੧॥ ਰਹਾਉ ॥
yaa jag meh koaoo rehan na paavai ik aaveh ik jaahee |1| rahaau |
No one is allowed to remain in this world; one comes, and another departs. ||1||Pause||
ਕਾਂ ਕੋ ਤਨੁ ਧਨੁ ਸੰਪਤਿ ਕਾਂ ਕੀ ਕਾ ਸਿਉ ਨੇਹੁ ਲਗਾਹੀ ॥
kaan ko tan dhan sanpat kaan kee kaa siau nehu lagaahee |
Who has a body? Who has wealth and property? With whom should we fall in love?
ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਹੀ ॥੧॥
jo deesai so sagal binaasai jiau baadar kee chhaahee |1|
Whatever is seen, shall all disappear, like the shade of a passing cloud. ||1||
ਤਜਿ ਅਭਿਮਾਨੁ ਸਰਣਿ ਸੰਤਨ ਗਹੁ ਮੁਕਤਿ ਹੋਹਿ ਛਿਨ ਮਾਹੀ ॥
taj abhimaan saran santan gahu mukat hohi chhin maahee |
Abandon egotism, and grasp the Sanctuary of the Saints; you shall be liberated in an instant.
ਜਨ ਨਾਨਕ ਭਗਵੰਤ ਭਜਨ ਬਿਨੁ ਸੁਖੁ ਸੁਪਨੈ ਭੀ ਨਾਹੀ ॥੨॥੨॥
jan naanak bhagavant bhajan bin sukh supanai bhee naahee |2|2|
O servant Nanak, without meditating and vibrating on the Lord God, there is no peace, even in dreams. ||2||2||
ਸਾਰੰਗ ਮਹਲਾ ੯ ॥
saarang mahalaa 9 |
Saarang, Ninth Mehl:
ਕਹਾ ਨਰ ਅਪਨੋ ਜਨਮੁ ਗਵਾਵੈ ॥
kahaa nar apano janam gavaavai |
O mortal, why have you wasted your life?
ਮਾਇਆ ਮਦਿ ਬਿਖਿਆ ਰਸਿ ਰਚਿਓ ਰਾਮ ਸਰਨਿ ਨਹੀ ਆਵੈ ॥੧॥ ਰਹਾਉ ॥
maaeaa mad bikhiaa ras rachio raam saran nahee aavai |1| rahaau |
Intoxicated with Maya and its riches, involved in corrupt pleasures, you have not sought the Sanctuary of the Lord. ||1||Pause||
ਇਹੁ ਸੰਸਾਰੁ ਸਗਲ ਹੈ ਸੁਪਨੋ ਦੇਖਿ ਕਹਾ ਲੋਭਾਵੈ ॥
eihu sansaar sagal hai supano dekh kahaa lobhaavai |
This whole world is just a dream; why does seeing it fill you with greed?
ਜੋ ਉਪਜੈ ਸੋ ਸਗਲ ਬਿਨਾਸੈ ਰਹਨੁ ਨ ਕੋਊ ਪਾਵੈ ॥੧॥
jo upajai so sagal binaasai rehan na koaoo paavai |1|
Everything that has been created will be destroyed; nothing will remain. ||1||
ਮਿਥਿਆ ਤਨੁ ਸਾਚੋ ਕਰਿ ਮਾਨਿਓ ਇਹ ਬਿਧਿ ਆਪੁ ਬੰਧਾਵੈ ॥
mithiaa tan saacho kar maanio ih bidh aap bandhaavai |
You see this false body as true; in this way, you have placed yourself in bondage.
ਜਨ ਨਾਨਕ ਸੋਊ ਜਨੁ ਮੁਕਤਾ ਰਾਮ ਭਜਨ ਚਿਤੁ ਲਾਵੈ ॥੨॥੩॥
jan naanak soaoo jan mukataa raam bhajan chit laavai |2|3|
O servant Nanak, he is a liberated being, whose consciousness lovingly vibrates, and meditates on the Lord. ||2||3||
ਸਾਰੰਗ ਮਹਲਾ ੯ ॥
saarang mahalaa 9 |
Saarang, Fifth Mehl:
ਮਨ ਕਰਿ ਕਬਹੂ ਨ ਹਰਿ ਗੁਨ ਗਾਇਓ ॥
man kar kabahoo na har gun gaaeo |
In my mind, I never sang the Glorious Praises of the Lord.
ਬਿਖਿਆਸਕਤ ਰਹਿਓ ਨਿਸਿ ਬਾਸੁਰ ਕੀਨੋ ਅਪਨੋ ਭਾਇਓ ॥੧॥ ਰਹਾਉ ॥
bikhiaasakat rahio nis baasur keeno apano bhaaeo |1| rahaau |
I remained under the influence of corruption, night and day; I did whatever I pleased. ||1||Pause||
ਗੁਰ ਉਪਦੇਸੁ ਸੁਨਿਓ ਨਹਿ ਕਾਨਨਿ ਪਰ ਦਾਰਾ ਲਪਟਾਇਓ ॥
gur upades sunio neh kaanan par daaraa lapattaaeo |
I never listened to the Guru's Teachings; I was entangled with others' spouses.
ਪਰ ਨਿੰਦਾ ਕਾਰਨਿ ਬਹੁ ਧਾਵਤ ਸਮਝਿਓ ਨਹ ਸਮਝਾਇਓ ॥੧॥
par nindaa kaaran bahu dhaavat samajhio neh samajhaaeo |1|
I ran all around slandering others; I was taught, but I never learned. ||1||
ਕਹਾ ਕਹਉ ਮੈ ਅਪੁਨੀ ਕਰਨੀ ਜਿਹ ਬਿਧਿ ਜਨਮੁ ਗਵਾਇਓ ॥
kahaa khau mai apunee karanee jih bidh janam gavaaeo |
How can I even describe my actions? This is how I wasted my life.
ਕਹਿ ਨਾਨਕ ਸਭ ਅਉਗਨ ਮੋ ਮਹਿ ਰਾਖਿ ਲੇਹੁ ਸਰਨਾਇਓ ॥੨॥੪॥੩॥੧੩॥੧੩੯॥੪॥੧੫੯॥
keh naanak sabh aaugan mo meh raakh lehu saranaaeo |2|4|3|13|139|4|159|
Says Nanak, I am totally filled with faults. I have come to Your Sanctuary - please save me, O Lord! ||2||4||3||13||139||4||159||
ਦੋਹਰਾ ॥
doharaa |
ਇਹ ਛਲ ਰਾਨੀ ਨ੍ਰਿਪ ਛਲਾ ਰਮੀ ਮਿਤ੍ਰ ਕੇ ਸਾਥ ॥
eih chhal raanee nrip chhalaa ramee mitr ke saath |
ਅਰਧ ਰਾਜ ਤਾ ਕੋ ਦਿਯਾ ਭੇਦ ਨ ਪਾਯੋ ਨਾਥ ॥੨੦॥
aradh raaj taa ko diyaa bhed na paayo naath |20|
ਚੌਪਈ ॥
chauapee |
ਇਹ ਬਿਧਿ ਅਰਧ ਰਾਜ ਤਿਹ ਦੀਯੋ ॥
eih bidh aradh raaj tih deeyo |
ਮੂਰਖ ਪਤਿ ਕਹ ਅਸਿ ਛਲਿ ਲੀਯੋ ॥
moorakh pat keh as chhal leeyo |
ਇਕ ਦਿਨ ਰਨਿਯਹਿ ਜਾਰ ਬਜਾਵੈ ॥
eik din raniyeh jaar bajaavai |
ਅਰਧ ਰਾਜ ਤਿਹ ਆਪ ਕਮਾਵੈ ॥੨੧॥
aradh raaj tih aap kamaavai |21|
ਇਕ ਦਿਨ ਆਵੈ ਨ੍ਰਿਪ ਕੈ ਧਾਮਾ ॥
eik din aavai nrip kai dhaamaa |
ਇਕ ਦਿਨ ਭਜੈ ਜਾਰ ਕੌ ਬਾਮਾ ॥
eik din bhajai jaar kau baamaa |
ਇਕ ਦਿਨ ਰਾਜਾ ਰਾਜ ਕਮਾਵੈ ॥
eik din raajaa raaj kamaavai |
ਜਾਰ ਛਤ੍ਰ ਦਿਨ ਦੁਤਿਯ ਢਰਾਵੈ ॥੨੨॥
jaar chhatr din dutiy dtaraavai |22|
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਬਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੯੨॥੫੫੭੧॥ਅਫਜੂੰ॥
eit sree charitr pakhayaane triyaa charitre mantree bhoop sanbaade doe sau baanavo charitr samaapatam sat subham sat |292|5571|afajoon|
ਚੌਪਈ ॥
chauapee |
ਰਾਜਪੁਰੀ ਨਗਰੀ ਹੈ ਜਹਾ ॥
raajapuree nagaree hai jahaa |
ਰਾਜ ਸੈਨ ਰਾਜਾ ਇਕ ਤਹਾ ॥
raaj sain raajaa ik tahaa |
ਰਾਜ ਦੇਈ ਤਾ ਕੇ ਗ੍ਰਿਹ ਨਾਰੀ ॥
raaj deee taa ke grih naaree |
ਚੰਦ੍ਰ ਲਈ ਜਾ ਤੇ ਉਜਿਯਾਰੀ ॥੧॥
chandr lee jaa te ujiyaaree |1|
ਨ੍ਰਿਪ ਸੌ ਅਤਿ ਤ੍ਰਿਯ ਕੋ ਹਿਤ ਰਹੈ ॥
nrip sau at triy ko hit rahai |
ਸੋਈ ਕਰਤ ਜੁ ਰਾਨੀ ਕਹੈ ॥
soee karat ju raanee kahai |
ਔਰ ਨਾਰਿ ਕੇ ਧਾਮ ਨ ਜਾਵੈ ॥
aauar naar ke dhaam na jaavai |
ਅਧਿਕ ਨਾਰ ਕੇ ਤ੍ਰਾਸ ਤ੍ਰਸਾਵੈ ॥੨॥
adhik naar ke traas trasaavai |2|
ਰਾਨੀ ਕੀ ਆਗ︀ਯਾ ਸਭ ਮਾਨੈ ॥
raanee kee aagayaa sabh maanai |
ਰਾਜਾ ਕੋ ਕਰਿ ਕਛੂ ਨ ਜਾਨੈ ॥
raajaa ko kar kachhoo na jaanai |
ਮਾਰਿਯੋ ਚਹਤ ਨਾਰਿ ਤਿਹ ਮਾਰੈ ॥
maariyo chehat naar tih maarai |
ਜਿਹ ਜਾਨੈ ਤਿਹ ਪ੍ਰਾਨ ਉਬਾਰੈ ॥੩॥
jih jaanai tih praan ubaarai |3|
ਬੇਸ੍ਵਾ ਏਕ ਠੌਰ ਤਿਹ ਆਈ ॥
besvaa ek tthauar tih aaee |
ਤਿਹ ਪਰ ਰਹੇ ਨ੍ਰਿਪਤਿ ਉਰਝਾਈ ॥
tih par rahe nripat urajhaaee |
ਚਹਤ ਚਿਤ ਮਹਿ ਤਾਹਿ ਬੁਲਾਵੈ ॥
chehat chit meh taeh bulaavai |
ਨਿਜੁ ਨਾਰੀ ਕੈ ਤ੍ਰਾਸ ਤ੍ਰਸਾਵੈ ॥੪॥
nij naaree kai traas trasaavai |4|
ਜਬ ਰਾਨੀ ਐਸੇ ਸੁਨਿ ਪਾਈ ॥
jab raanee aise sun paaee |
ਇਹੈ ਚਿਤ ਅਪਨੇ ਠਹਰਾਈ ॥
eihai chit apane tthaharaaee |
ਜੋ ਮੈ ਧਾਮ ਜਾਰ ਕੇ ਜਾਊ ॥
jo mai dhaam jaar ke jaaoo |
ਨ੍ਰਿਪਨ ਕਹੈ ਕਛੁ ਮਾਫ ਕਰਾਊ ॥੫॥
nripan kahai kachh maaf karaaoo |5|
ਰੈਨਿ ਸਮੈ ਜਬ ਤਹ ਨ੍ਰਿਪ ਆਏ ॥
rain samai jab teh nrip aae |
ਇਹ ਬਿਧਿ ਰਾਨੀ ਬਚਨ ਸੁਨਾਏ ॥
eih bidh raanee bachan sunaae |
ਮੋ ਤੇ ਤਾਹਿ ਸੁੰਦਰਿ ਤਿਹ ਜਾਨੌ ॥
mo te taeh sundar tih jaanau |
ਜਾ ਸੋ ਪ੍ਰੀਤਿ ਰਾਇ ਤੁਮ ਠਾਨੌ ॥੬॥
jaa so preet raae tum tthaanau |6|
ਤਾ ਤੇ ਅਧਿਕ ਰੋਖ ਮੁਹਿ ਭਯੋ ॥
taa te adhik rokh muhi bhayo |
ਬੇਸ੍ਵਾ ਕੇ ਰਾਜਾ ਗ੍ਰਿਹ ਗਯੋ ॥
besvaa ke raajaa grih gayo |
ਇਹ ਅਪਨੀ ਭਗਨਿਯਹਿ ਨ ਭਜੋ ॥
eih apanee bhaganiyeh na bhajo |
ਮੋ ਸੋ ਪ੍ਰੀਤਿ ਨਤਰ ਤੁਮ ਤਜੋ ॥੭॥
mo so preet natar tum tajo |7|
ਜੌ ਤੁਮ ਬੇਸ੍ਵਾ ਕੇ ਗ੍ਰਿਹ ਜੈਹੋ ॥
jau tum besvaa ke grih jaiho |
ਕਾਮ ਭੋਗ ਤਿਹ ਸਾਥ ਕਮੈ ਹੋ ॥
kaam bhog tih saath kamai ho |
ਤਬ ਮੈ ਧਾਮ ਜਾਰ ਕੇ ਜੈਹੋ ॥
tab mai dhaam jaar ke jaiho |
ਤੇਰੇ ਫੂਲਿ ਡਾਰਿ ਸਿਰ ਐ ਹੋ ॥੮॥
tere fool ddaar sir ai ho |8|
ਪ੍ਰਥਮ ਬਾਤ ਮੁਹਿ ਯਹ ਲਿਖਿ ਦ੍ਰਯਾਵਹੁ ॥
pratham baat muhi yeh likh drayaavahu |
ਜਿਹ ਜਾਨਹੁ ਤਿਹ ਬਹੁਰਿ ਬੁਲਾਵਹੁ ॥
jih jaanahu tih bahur bulaavahu |
ਜਿਹ ਚਾਹੌ ਤਿਹ ਹੌਹੂੰ ਬੁਲਾਵੌ ॥
jih chaahau tih hauahoon bulaavau |
ਕਾਮ ਕੇਲ ਤਿਹ ਸਾਥ ਕਮਾਵੌ ॥੯॥
kaam kel tih saath kamaavau |9|
ਜਬ ਇਹ ਭਾਤਿ ਸੁਨੇ ਨ੍ਰਿਪ ਬੈਨਾ ॥
jab ih bhaat sune nrip bainaa |
ਜੋਰਿ ਰਹਾ ਨੈਨਨ ਸੋ ਨੈਨਾ ॥
jor rahaa nainan so nainaa |
ਚੁਪ ਹ੍ਵੈ ਰਹਾ ਕਛੂ ਨਹਿ ਕਹਿਯੋ ॥
chup hvai rahaa kachhoo neh kahiyo |
ਤਵਨ ਭੇਦ ਇਸਤ੍ਰੀ ਇਨ ਲਹਿਯੋ ॥੧੦॥
tavan bhed isatree in lahiyo |10|
ਮੋਰੀ ਲਗਨ ਉਤੈ ਲਗਿ ਗਈ ॥
moree lagan utai lag gee |
ਤਬ ਰਾਨੀ ਅਸਿ ਬਾਤ ਠਟਈ ॥
tab raanee as baat tthattee |
ਤਾ ਕੋ ਕਰਿਯੈ ਕਵਨ ਉਪਾਈ ॥
taa ko kariyai kavan upaaee |
ਮੁਹਿ ਤੇ ਤਜੀ ਨ ਬੇਸ੍ਵਾ ਜਾਈ ॥੧੧॥
muhi te tajee na besvaa jaaee |11|
ਅਬ ਯਹ ਬਾਤ ਰਾਨਿਯਹਿ ਗਹੀ ॥
ab yeh baat raaniyeh gahee |
ਮੋਰਿ ਪ੍ਰੀਤਿ ਬੇਸ੍ਵਾ ਸੰਗ ਲਹੀ ॥
mor preet besvaa sang lahee |
ਵਾ ਬਿਨੁ ਮੋ ਸੌ ਰਹਿਯੋ ਨ ਜਾਈ ॥
vaa bin mo sau rahiyo na jaaee |
ਤਾਹਿ ਭਜੇ ਕਰ ਤੇ ਤ੍ਰਿਯ ਜਾਈ ॥੧੨॥
taeh bhaje kar te triy jaaee |12|
ਜਬ ਨ੍ਰਿਪ ਫਿਰਿ ਰਾਨੀ ਕੇ ਆਯੋ ॥
jab nrip fir raanee ke aayo |
ਤਬ ਰਾਨੀ ਇਹ ਭਾਤਿ ਸੁਨਾਯੋ ॥
tab raanee ih bhaat sunaayo |
ਤੁਹਿ ਬੇਸ੍ਵਾ ਕੇ ਗਯੋ ਸੁਨਿ ਪੈਹੌ ॥
tuhi besvaa ke gayo sun paihau |
ਤਬ ਮੈ ਭੋਗ ਜਾਰ ਸੌ ਕੈਹੌ ॥੧੩॥
tab mai bhog jaar sau kaihau |13|
ਅਬ ਤੁਮ ਹ੍ਵੈ ਨ੍ਰਿਧਾਤ ਪਿਯ ਗਏ ॥
ab tum hvai nridhaat piy ge |
ਤਾ ਤੇ ਸੁਤ ਗ੍ਰਿਹ ਹੋਤ ਨ ਭਏ ॥
taa te sut grih hot na bhe |
ਜਬ ਭਜਿ ਹੈ ਜੁ ਲੋਗ ਇਹ ਬਾਮਾ ॥
jab bhaj hai ju log ih baamaa |
ਹ੍ਵੈ ਹੈ ਪੂਤ ਤਿਹਾਰੋ ਧਾਮਾ ॥੧੪॥
hvai hai poot tihaaro dhaamaa |14|
ਤਬ ਰਾਜੈ ਯੌ ਹ੍ਰਿਦੈ ਬਿਚਾਰੀ ॥
tab raajai yau hridai bichaaree |
ਭਲੀ ਬਾਤ ਰਾਨਿਯਹਿ ਉਚਾਰੀ ॥
bhalee baat raaniyeh uchaaree |
ਤਾ ਕੌ ਭੋਗ ਮਾਫ ਲਿਖਿ ਦੀਯੋ ॥
taa kau bhog maaf likh deeyo |
ਆਪ ਗਵਨ ਬੇਸ੍ਵਾ ਕੇ ਕੀਯੋ ॥੧੫॥
aap gavan besvaa ke keeyo |15|
ਜਬ ਰਾਜਾ ਬੇਸ੍ਵਾ ਕੇ ਜਾਵੈ ॥
jab raajaa besvaa ke jaavai |
ਜਿਹ ਚਾਹੈ ਤਿਹ ਨਾਰਿ ਬੁਲਾਵੈ ॥
jih chaahai tih naar bulaavai |
ਕਾਮ ਭੋਗ ਤੋ ਸੌ ਦ੍ਰਿੜ ਕਰਈ ॥
kaam bhog to sau drirr karee |
ਹ੍ਰਿਦੈ ਨ੍ਰਿਪਤਿ ਕੀ ਸੰਕ ਨ ਧਰਈ ॥੧੬॥
hridai nripat kee sank na dharee |16|
ਰਾਨੀ ਬੇਸ੍ਵਹਿ ਆਪੁ ਬੁਲਾਯੋ ॥
raanee besveh aap bulaayo |
ਇਹ ਛਲ ਰਾਜਾ ਤੇ ਲਿਖਿਵਾਯੋ ॥
eih chhal raajaa te likhivaayo |
ਜਿਹ ਚਾਹੈ ਤਿਹ ਬੋਲਿ ਪਠਾਵੈ ॥
jih chaahai tih bol patthaavai |
ਕਾਮ ਭੋਗਿ ਰੁਚਿ ਮਾਨਿ ਕਮਾਵੈ ॥੧੭॥
kaam bhog ruch maan kamaavai |17|
ਮੂਰਖ ਭੇਦ ਨ ਰਾਜੈ ਪਾਯੋ ॥
moorakh bhed na raajai paayo |
ਇਹ ਛਲ ਅਪਨੋ ਮੂੰਡ ਮੁਡਾਯੋ ॥
eih chhal apano moondd muddaayo |
ਅਬਲਾ ਐਸੋ ਚਰਿਤ ਬਨਯੋ ॥
abalaa aiso charit banayo |
ਪਤਿ ਤੇ ਭੋਗ ਮਾਫ ਕਰਿ ਲਯੋ ॥੧੮॥
pat te bhog maaf kar layo |18|
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਤਰਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੯੩॥੫੫੮੯॥ਅਫਜੂੰ॥
eit sree charitr pakhayaane triyaa charitre mantree bhoop sanbaade doe sau taraanavo charitr samaapatam sat subham sat |293|5589|afajoon|