ਤੁਖਾਰੀ ਮਹਲਾ ੧ ॥
tukhaaree mahalaa 1 |
Tukhaari, First Mehl:
ਭੋਲਾਵੜੈ ਭੁਲੀ ਭੁਲਿ ਭੁਲਿ ਪਛੋਤਾਣੀ ॥
bholaavarrai bhulee bhul bhul pachhotaanee |
Deluded by doubt, misled and confused, the soul-bride later regrets and repents.
ਪਿਰਿ ਛੋਡਿਅੜੀ ਸੁਤੀ ਪਿਰ ਕੀ ਸਾਰ ਨ ਜਾਣੀ ॥
pir chhoddiarree sutee pir kee saar na jaanee |
Abandoning her Husband Lord, she sleeps, and does not appreciate His Worth.
ਪਿਰਿ ਛੋਡੀ ਸੁਤੀ ਅਵਗਣਿ ਮੁਤੀ ਤਿਸੁ ਧਨ ਵਿਧਣ ਰਾਤੇ ॥
pir chhoddee sutee avagan mutee tis dhan vidhan raate |
Leaving her Husband Lord, she sleeps, and is plundered by her faults and demerits. The night is so painful for this bride.
ਕਾਮਿ ਕ੍ਰੋਧਿ ਅਹੰਕਾਰਿ ਵਿਗੁਤੀ ਹਉਮੈ ਲਗੀ ਤਾਤੇ ॥
kaam krodh ahankaar vigutee haumai lagee taate |
Sexual desire, anger and egotism destroy her. She burns in egotism.
ਉਡਰਿ ਹੰਸੁ ਚਲਿਆ ਫੁਰਮਾਇਆ ਭਸਮੈ ਭਸਮ ਸਮਾਣੀ ॥
auddar hans chaliaa furamaaeaa bhasamai bhasam samaanee |
When the soul-swan flies away, by the Command of the Lord, her dust mingles with dust.
ਨਾਨਕ ਸਚੇ ਨਾਮ ਵਿਹੂਣੀ ਭੁਲਿ ਭੁਲਿ ਪਛੋਤਾਣੀ ॥੧॥
naanak sache naam vihoonee bhul bhul pachhotaanee |1|
O Nanak, without the True Name, she is confused and deluded, and so she regrets and repents. ||1||
ਸੁਣਿ ਨਾਹ ਪਿਆਰੇ ਇਕ ਬੇਨੰਤੀ ਮੇਰੀ ॥
sun naah piaare ik benantee meree |
Please listen, O my Beloved Husband Lord, to my one prayer.
ਤੂ ਨਿਜ ਘਰਿ ਵਸਿਅੜਾ ਹਉ ਰੁਲਿ ਭਸਮੈ ਢੇਰੀ ॥
too nij ghar vasiarraa hau rul bhasamai dteree |
You dwell in the home of the self deep within, while I roll around like a dust-ball.
ਬਿਨੁ ਅਪਨੇ ਨਾਹੈ ਕੋਇ ਨ ਚਾਹੈ ਕਿਆ ਕਹੀਐ ਕਿਆ ਕੀਜੈ ॥
bin apane naahai koe na chaahai kiaa kaheeai kiaa keejai |
Without my Husband Lord, no one likes me at all; what can I say or do now?
ਅੰਮ੍ਰਿਤ ਨਾਮੁ ਰਸਨ ਰਸੁ ਰਸਨਾ ਗੁਰਸਬਦੀ ਰਸੁ ਪੀਜੈ ॥
amrit naam rasan ras rasanaa gurasabadee ras peejai |
The Ambrosial Naam, the Name of the Lord, is the sweetest nectar of nectars. Through the Word of the Guru's Shabad, with my tongue, I drink in this nectar.
ਵਿਣੁ ਨਾਵੈ ਕੋ ਸੰਗਿ ਨ ਸਾਥੀ ਆਵੈ ਜਾਇ ਘਨੇਰੀ ॥
vin naavai ko sang na saathee aavai jaae ghaneree |
Without the Name, no one has any friend or companion; millions come and go in reincarnation.
ਨਾਨਕ ਲਾਹਾ ਲੈ ਘਰਿ ਜਾਈਐ ਸਾਚੀ ਸਚੁ ਮਤਿ ਤੇਰੀ ॥੨॥
naanak laahaa lai ghar jaaeeai saachee sach mat teree |2|
Nanak: the profit is earned and the soul returns home. True, true are Your Teachings. ||2||
ਸਾਜਨ ਦੇਸਿ ਵਿਦੇਸੀਅੜੇ ਸਾਨੇਹੜੇ ਦੇਦੀ ॥
saajan des videseearre saaneharre dedee |
O Friend, You have travelled so far from Your homeland; I send my message of love to You.
ਸਾਰਿ ਸਮਾਲੇ ਤਿਨ ਸਜਣਾ ਮੁੰਧ ਨੈਣ ਭਰੇਦੀ ॥
saar samaale tin sajanaa mundh nain bharedee |
I cherish and remember that Friend; the eyes of this soul-bride are filled with tears.
ਮੁੰਧ ਨੈਣ ਭਰੇਦੀ ਗੁਣ ਸਾਰੇਦੀ ਕਿਉ ਪ੍ਰਭ ਮਿਲਾ ਪਿਆਰੇ ॥
mundh nain bharedee gun saaredee kiau prabh milaa piaare |
The eyes of the soul-bride are filled with tears; I dwell upon Your Glorious Virtues. How can I meet my Beloved Lord God?
ਮਾਰਗੁ ਪੰਥੁ ਨ ਜਾਣਉ ਵਿਖੜਾ ਕਿਉ ਪਾਈਐ ਪਿਰੁ ਪਾਰੇ ॥
maarag panth na jaanau vikharraa kiau paaeeai pir paare |
I do not know the treacherous path, the way to You. How can I find You and cross over, O my Husband Lord?
ਸਤਿਗੁਰਸਬਦੀ ਮਿਲੈ ਵਿਛੁੰਨੀ ਤਨੁ ਮਨੁ ਆਗੈ ਰਾਖੈ ॥
satigurasabadee milai vichhunee tan man aagai raakhai |
Through the Shabad, the Word of the True Guru, the separated soul-bride meets with the Lord; I place my body and mind before You.
ਨਾਨਕ ਅੰਮ੍ਰਿਤ ਬਿਰਖੁ ਮਹਾ ਰਸ ਫਲਿਆ ਮਿਲਿ ਪ੍ਰੀਤਮ ਰਸੁ ਚਾਖੈ ॥੩॥
naanak amrit birakh mahaa ras faliaa mil preetam ras chaakhai |3|
O Nanak, the ambrosial tree bears the most delicious fruits; meeting with my Beloved, I taste the sweet essence. ||3||
ਮਹਲਿ ਬੁਲਾਇੜੀਏ ਬਿਲਮੁ ਨ ਕੀਜੈ ॥
mehal bulaaeirree bilam na keejai |
The Lord has called you to the Mansion of His Presence - do not delay!
ਅਨਦਿਨੁ ਰਤੜੀਏ ਸਹਜਿ ਮਿਲੀਜੈ ॥
anadin ratarree sehaj mileejai |
Night and day, imbued with His Love, you shall meet with Him with intuitive ease.
ਸੁਖਿ ਸਹਜਿ ਮਿਲੀਜੈ ਰੋਸੁ ਨ ਕੀਜੈ ਗਰਬੁ ਨਿਵਾਰਿ ਸਮਾਣੀ ॥
sukh sehaj mileejai ros na keejai garab nivaar samaanee |
In celestial peace and poise, you shall meet Him; do not harbor anger - subdue your proud self!
ਸਾਚੈ ਰਾਤੀ ਮਿਲੈ ਮਿਲਾਈ ਮਨਮੁਖਿ ਆਵਣ ਜਾਣੀ ॥
saachai raatee milai milaaee manamukh aavan jaanee |
Imbued with Truth, I am united in His Union, while the self-willed manmukhs continue coming and going.
ਜਬ ਨਾਚੀ ਤਬ ਘੂਘਟੁ ਕੈਸਾ ਮਟੁਕੀ ਫੋੜਿ ਨਿਰਾਰੀ ॥
jab naachee tab ghooghatt kaisaa mattukee forr niraaree |
When you dance, what veil covers you? Break the water pot, and be unattached.
ਨਾਨਕ ਆਪੈ ਆਪੁ ਪਛਾਣੈ ਗੁਰਮੁਖਿ ਤਤੁ ਬੀਚਾਰੀ ॥੪॥੪॥
naanak aapai aap pachhaanai guramukh tat beechaaree |4|4|
O Nanak, realize your own self; as Gurmukh, contemplate the essence of reality. ||4||4||
ਚੌਪਈ ॥
chauapee |
ਧੰਨ︀ਯ ਧੰਨ︀ਯ ਤਬ ਰਾਵ ਉਚਾਰਿਯੋ ॥
dhanay dhanay tab raav uchaariyo |
ਇਹ ਪਤਿਬ੍ਰਤਾ ਸੁਤਾ ਬੀਚਾਰਿਯੋ ॥
eih patibrataa sutaa beechaariyo |
ਜੋ ਇਹ ਚਹੈ ਵਹੈ ਇਹ ਦੀਜੈ ॥
jo ih chahai vahai ih deejai |
ਤਿਹ ਕਰਿ ਰਾਵ ਰਾਕ ਤੇ ਲੀਜੈ ॥੨੦॥
tih kar raav raak te leejai |20|
ਨ੍ਰਿਪ ਬਰ ਬੋਲ ਤਵਨ ਕਹਿ ਲਿਯੋ ॥
nrip bar bol tavan keh liyo |
ਛੋਰਿ ਭੰਡਾਰ ਅਮਿਤ ਧਨ ਦਿਯੋ ॥
chhor bhanddaar amit dhan diyo |
ਰੰਕ ਹੁਤੋ ਰਾਜਾ ਹ੍ਵੈ ਗਯੋ ॥
rank huto raajaa hvai gayo |
ਲੇਤ ਸੁਤਾ ਰਾਜਾ ਕੀ ਭਯੋ ॥੨੧॥
let sutaa raajaa kee bhayo |21|
ਅੜਿਲ ॥
arril |
ਛੈਲ ਕੁਅਰ ਕੌ ਨ੍ਰਿਪ ਬਰ ਲਿਯੋ ਬੁਲਾਇ ਕੈ ॥
chhail kuar kau nrip bar liyo bulaae kai |
ਬੇਦ ਬਿਧਨ ਸੌ ਦੁਹਿਤਾ ਦਈ ਬਨਾਇ ਕੈ ॥
bed bidhan sau duhitaa dee banaae kai |
ਛੈਲ ਛੈਲਨੀ ਇਹ ਛਲ ਛਲਿਯੋ ਸੁਧਾਰਿ ਕਰਿ ॥
chhail chhailanee ih chhal chhaliyo sudhaar kar |
ਹੋ ਭੇਦ ਨ ਕਿਨਹੂੰ ਮੂਰਖ ਸਮਝਿਯੋ ਚਿਤ ਧਰਿ ॥੨੨॥
ho bhed na kinahoon moorakh samajhiyo chit dhar |22|
ਦੋਹਰਾ ॥
doharaa |
ਇਹ ਛਲ ਸੌ ਤਿਹ ਛੈਲਨੀ ਛੈਲ ਬਰਿਯੋ ਸੁਖ ਪਾਇ ॥
eih chhal sau tih chhailanee chhail bariyo sukh paae |
ਮੁਖ ਬਾਏ ਸਭ ਕੋ ਰਹਿਯੋ ਲਹਿਯੋ ਨ ਭੇਦ ਬਨਾਇ ॥੨੩॥
mukh baae sabh ko rahiyo lahiyo na bhed banaae |23|
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਗਿਆਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੧੧॥੪੦੫੦॥ਅਫਜੂੰ॥
eit sree charitr pakhayaane triyaa charitre mantree bhoop sanbaade doe sau giaarah charitr samaapatam sat subham sat |211|4050|afajoon|
ਦੋਹਰਾ ॥
doharaa |
ਸਹਿਰ ਬੁਖਾਰਾ ਮੈ ਰਹੈ ਏਕ ਰਾਵ ਮੁਚਕੰਦ ॥
sahir bukhaaraa mai rahai ek raav muchakand |
ਸੂਰਤ ਕੇ ਭੀਤਰ ਗੜ੍ਰਯੋ ਜਨੁ ਦੂਜੋ ਬਿਧਿ ਚੰਦ ॥੧॥
soorat ke bheetar garrrayo jan doojo bidh chand |1|
ਹੁਸਨ ਜਹਾ ਤਾ ਕੀ ਤ੍ਰਿਯਾ ਜਾ ਕੋ ਰੂਪ ਅਪਾਰ ॥
husan jahaa taa kee triyaa jaa ko roop apaar |
ਸ੍ਰੀ ਸੁਕੁਮਾਰ ਮਤੀ ਰਹੈ ਦੁਹਿਤਾ ਤਿਹ ਸੁਭ ਕਾਰ ॥੨॥
sree sukumaar matee rahai duhitaa tih subh kaar |2|
ਏਕ ਪੂਤ ਤਾ ਤੇ ਭਯੋ ਸ੍ਰੀ ਸੁਭ ਕਰਨ ਸੁਜਾਨੁ ॥
ek poot taa te bhayo sree subh karan sujaan |
ਸੂਰਬੀਰ ਸੁੰਦਰ ਸਰਸ ਜਾਨਤ ਸਕਲ ਜਹਾਨ ॥੩॥
soorabeer sundar saras jaanat sakal jahaan |3|
ਚਲਨ ਚਾਤੁਰੀ ਕੇ ਬਿਖੈ ਚੰਚਲ ਚਾਰ ਪ੍ਰਬੀਨ ॥
chalan chaaturee ke bikhai chanchal chaar prabeen |
ਜਨੁਕ ਚਿਤ੍ਰ ਕੀ ਪੁਤ੍ਰਕਾ ਗੜਿ ਬਿਧਿ ਔਰ ਨ ਕੀਨ ॥੪॥
januk chitr kee putrakaa garr bidh aauar na keen |4|
ਚੌਪਈ ॥
chauapee |
ਤਰੁਨ ਭ੍ਰਾਤ ਭਗਨੀ ਭੇ ਦੋਊ ॥
tarun bhraat bhaganee bhe doaoo |
ਰਾਜ ਕਰਤ ਨ੍ਰਿਪ ਮਰਿ ਗਯੋ ਸੋਊ ॥
raaj karat nrip mar gayo soaoo |
ਹੁਸਨ ਜਹਾ ਬਿਧਵਾ ਰਹਿ ਗਈ ॥
husan jahaa bidhavaa reh gee |
ਪਤਿ ਬਿਨੁ ਅਧਿਕ ਦੁਖਾਤੁਰ ਭਈ ॥੫॥
pat bin adhik dukhaatur bhee |5|
ਮਿਲਿ ਸਾਊਅਨ ਇਹ ਭਾਤਿ ਉਚਾਰੋ ॥
mil saaooan ih bhaat uchaaro |
ਰਾਜ ਕਰੋ ਸੁਤ ਤਰੁਨ ਤਿਹਾਰੋ ॥
raaj karo sut tarun tihaaro |
ਮਨ ਕੋ ਸੋਕ ਨਿਵਾਰਨ ਕੀਜੈ ॥
man ko sok nivaaran keejai |
ਹੇਰਿ ਹੇਰਿ ਸੁਤ ਕੀ ਛਬਿ ਜੀਜੈ ॥੬॥
her her sut kee chhab jeejai |6|
ਕੇਤਿਕ ਦਿਵਸ ਬੀਤਿ ਜਬ ਗਏ ॥
ketik divas beet jab ge |
ਰਾਜ ਕਰਤ ਸੁਖ ਸੌ ਤੇ ਭਏ ॥
raaj karat sukh sau te bhe |
ਸੁਤ ਸੁੰਦਰ ਮਾਤਾ ਲਖਿ ਪਾਯੋ ॥
sut sundar maataa lakh paayo |
ਰਾਜਾ ਕੋ ਚਿਤ ਤੇ ਬਿਸਰਾਯੋ ॥੭॥
raajaa ko chit te bisaraayo |7|
ਦੋਹਰਾ ॥
doharaa |
ਨਰੀ ਗੰਧ੍ਰਬੀ ਨਾਗਨੀ ਪ੍ਰਭਾ ਬਿਲੋਕਿਤ ਆਇ ॥
naree gandhrabee naaganee prabhaa bilokit aae |
ਸੁਰੀ ਆਸੁਰੀ ਕਿੰਨ੍ਰਨੀ ਹੇਰਿ ਰਹਤ ਉਰਝਾਇ ॥੮॥
suree aasuree kinranee her rehat urajhaae |8|
ਹੇਰਿ ਕੁਅਰ ਕੀ ਛਬਿ ਸਭੈ ਧੰਨਿ ਧੰਨਿ ਕਹੈ ਪੁਕਾਰਿ ॥
her kuar kee chhab sabhai dhan dhan kahai pukaar |
ਮਨਿ ਮੋਤੀ ਕੁੰਡਲ ਕਨਕ ਦੇਤ ਤਵਨ ਪਰ ਵਾਰਿ ॥੯॥
man motee kunddal kanak det tavan par vaar |9|
ਅੜਿਲ ॥
arril |
ਐਸੋ ਕੁਅਰ ਏਕ ਦਿਨ ਜੌ ਸਖਿ ਪਾਇਯੈ ॥
aiso kuar ek din jau sakh paaeiyai |
ਜਨਮ ਜਨਮ ਇਹ ਊਪਰ ਬਲਿ ਬਲਿ ਜਾਇਯੈ ॥
janam janam ih aoopar bal bal jaaeiyai |
ਉਰ ਭਏ ਲੇਹਿ ਲਗਾਇ ਨ ਨ︀ਯਾਰੋ ਕੀਜਿਯੈ ॥
aur bhe lehi lagaae na nayaaro keejiyai |
ਹੋ ਨਿਰਖਿ ਨਿਰਖਿ ਛਬਿ ਅਮਿਤ ਸਜਨ ਕੀ ਜੀਜਿਯੈ ॥੧੦॥
ho nirakh nirakh chhab amit sajan kee jeejiyai |10|
ਜਿ ਕੋ ਤਰੁਨਿ ਪੁਰਿ ਨਾਰਿ ਕੁਅਰ ਕੀ ਛਬਿ ਲਹੈ ॥
ji ko tarun pur naar kuar kee chhab lahai |
ਉਡ ਲਪਟੋਂ ਇਹ ਸੰਗ ਯਹੇ ਚਿਤ ਮੈ ਕਹੈ ॥
audd lapatton ih sang yahe chit mai kahai |
ਏਕ ਬਾਰ ਇਹ ਛੈਲ ਚਿਕਨਿਯਹਿ ਪਾਇਯੈ ॥
ek baar ih chhail chikaniyeh paaeiyai |
ਹੋ ਜਨਮ ਜਨਮ ਜੁਗ ਕ੍ਰੋਰਿ ਸੁ ਬਲਿ ਬਲਿ ਜਾਇਯੈ ॥੧੧॥
ho janam janam jug kror su bal bal jaaeiyai |11|
ਅਧਿਕ ਕੁਅਰ ਕੀ ਪ੍ਰਭਾ ਬਿਲੋਕਹਿ ਆਇ ਕੈ ॥
adhik kuar kee prabhaa bilokeh aae kai |
ਜੋਰਿ ਜੋਰਿ ਦ੍ਰਿਗ ਰਹੈ ਕਛੂ ਮੁਸਕਾਇ ਕੈ ॥
jor jor drig rahai kachhoo musakaae kai |
ਪਰਮ ਪ੍ਰੀਤਿ ਤਨ ਬਿਧੀ ਦਿਵਾਨੀ ਤੇ ਭਈ ॥
param preet tan bidhee divaanee te bhee |
ਹੋ ਲੋਕ ਲਾਜ ਕੀ ਬਾਤ ਬਿਸਰਿ ਚਿਤ ਤੇ ਗਈ ॥੧੨॥
ho lok laaj kee baat bisar chit te gee |12|
ਨਰੀ ਸੁਰੀ ਕਿਨ ਮਾਹਿ ਆਸੁਰੀ ਗੰਧ੍ਰਬੀ ॥
naree suree kin maeh aasuree gandhrabee |
ਕਹਾ ਕਿੰਨ੍ਰਨੀ ਕੂਰ ਜਛਨੀ ਨਾਗਨੀ ॥
kahaa kinranee koor jachhanee naaganee |
ਲਛਮਿ ਆਦਿ ਦੁਤਿ ਹੇਰਿ ਰਹੈ ਉਰਝਾਇ ਕੈ ॥
lachham aad dut her rahai urajhaae kai |
ਹੋ ਬਿਨੁ ਦਾਮਨ ਕੈ ਦੀਏ ਸੁ ਜਾਤ ਬਿਕਾਇ ਕੈ ॥੧੩॥
ho bin daaman kai dee su jaat bikaae kai |13|
ਰਹੀ ਚੰਚਲਾ ਰੀਝਯਤਿ ਪ੍ਰਭਾ ਨਿਹਾਰਿ ਕੈ ॥
rahee chanchalaa reejhayat prabhaa nihaar kai |
ਪ੍ਰਾਨਨ ਲੌ ਧਨ ਧਾਮ ਦੇਤ ਸਭ ਵਾਰਿ ਕੈ ॥
praanan lau dhan dhaam det sabh vaar kai |
ਹਸਿ ਹਸਿ ਕਹੈ ਕੁਅਰ ਜੌ ਇਕ ਦਿਨ ਪਾਇਯੈ ॥
has has kahai kuar jau ik din paaeiyai |
ਹੋ ਬਹੁਰ ਨ ਨ︀ਯਾਰੋ ਕਰਿਯੈ ਹਿਯੈ ਲਗਾਇਯੈ ॥੧੪॥
ho bahur na nayaaro kariyai hiyai lagaaeiyai |14|