ਸਲੋਕੁ ਮਃ ੪ ॥
salok mahalaa 4 |
Salok, Fourth Mehl:
ਹਰਿ ਦਾਸਨ ਸਿਉ ਪ੍ਰੀਤਿ ਹੈ ਹਰਿ ਦਾਸਨ ਕੋ ਮਿਤੁ ॥
har daasan siau preet hai har daasan ko mit |
The Lord loves His slaves; the Lord is the friend of His slaves.
ਹਰਿ ਦਾਸਨ ਕੈ ਵਸਿ ਹੈ ਜਿਉ ਜੰਤੀ ਕੈ ਵਸਿ ਜੰਤੁ ॥
har daasan kai vas hai jiau jantee kai vas jant |
The Lord is under the control of His slaves, like the musical instrument under the control of the musician.
ਹਰਿ ਕੇ ਦਾਸ ਹਰਿ ਧਿਆਇਦੇ ਕਰਿ ਪ੍ਰੀਤਮ ਸਿਉ ਨੇਹੁ ॥
har ke daas har dhiaaeide kar preetam siau nehu |
The Lord's slaves meditate on the Lord; they love their Beloved.
ਕਿਰਪਾ ਕਰਿ ਕੈ ਸੁਨਹੁ ਪ੍ਰਭ ਸਭ ਜਗ ਮਹਿ ਵਰਸੈ ਮੇਹੁ ॥
kirapaa kar kai sunahu prabh sabh jag meh varasai mehu |
Please, hear me, O God - let Your Grace rain over the whole world.
ਜੋ ਹਰਿ ਦਾਸਨ ਕੀ ਉਸਤਤਿ ਹੈ ਸਾ ਹਰਿ ਕੀ ਵਡਿਆਈ ॥
jo har daasan kee usatat hai saa har kee vaddiaaee |
The praise of the Lord's slaves is the Glory of the Lord.
ਹਰਿ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰੁ ਕਰਾਈ ॥
har aapanee vaddiaaee bhaavadee jan kaa jaikaar karaaee |
The Lord loves His Own Glory, and so His humble servant is celebrated and hailed.
ਸੋ ਹਰਿ ਜਨੁ ਨਾਮੁ ਧਿਆਇਦਾ ਹਰਿ ਹਰਿ ਜਨੁ ਇਕ ਸਮਾਨਿ ॥
so har jan naam dhiaaeidaa har har jan ik samaan |
That humble servant of the Lord meditates on the Naam, the Name of the Lord; the Lord, and the Lord's humble servant, are one and the same.
ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਪੈਜ ਰਖਹੁ ਭਗਵਾਨ ॥੧॥
jan naanak har kaa daas hai har paij rakhahu bhagavaan |1|
Servant Nanak is the slave of the Lord; O Lord, O God, please, preserve his honor. ||1||