← Back to Gurbani Library
Ang 385Chaubees AvtaarGuru Guru Gobind Singh

ਇਤਿ ਦੈਤ ਬਧਹ ॥

eit dait badhah |

End of the killing of the demon.

ਸਵੈਯਾ ॥

savaiyaa |

SWAYYA

ਮਾਰ ਕੈ ਰਾਕਸ ਕੋ ਤਬ ਹੀ ਤਿਹ ਕੇ ਉਰ ਤੇ ਹਰਿ ਸੰਖ ਨਿਕਾਰਿਯੋ ॥

maar kai raakas ko tab hee tih ke ur te har sankh nikaariyo |

After killing the demon, Krishna took out the conch from his heart

ਬੇਦਨ ਕੀ ਜਿਹ ਤੇ ਧੁਨਿ ਹੋਵਤ ਕਾਢਿ ਲੀਯੋ ਸੋਊ ਜੋ ਰਿਪੁ ਮਾਰਿਯੋ ॥

bedan kee jih te dhun hovat kaadt leeyo soaoo jo rip maariyo |

This conch obtained by killing the enemy, resounded the Vedic mantras

ਤਉ ਹਰਿ ਜੂ ਮਨ ਆਨੰਦ ਕੈ ਸੁਤ ਸੂਰਜ ਕੇ ਪੁਰ ਮੋ ਪਗ ਧਾਰਿਯੋ ॥

tau har joo man aanand kai sut sooraj ke pur mo pag dhaariyo |

ਸੋ ਲਖ ਕੈ ਹਰਿ ਪਾਇ ਪਰਿਯੋ ਮਨ ਕੋ ਸਭ ਸੋਕ ਬਿਦਾ ਕਰਿ ਡਾਰਿਯੋ ॥੮੮੯॥

so lakh kai har paae pariyo man ko sabh sok bidaa kar ddaariyo |889|

In this way, highly pleased, Krishna entered the world of Yama, where the god of death came and fell at his feet, thus removing all his sorrows.889.

ਸੂਰਜ ਕੇ ਸੁਤ ਮੰਡਲ ਮੈ ਜਦੁ ਨੰਦਨ ਟੇਰਿ ਕਹਿਯੋ ਮੁਖ ਸੋਂ ॥

sooraj ke sut manddal mai jad nandan tter kahiyo mukh son |

ਮੋ ਗੁਰ ਕੋ ਸੁਤ ਹਿਯਾ ਨ ਕਹੂੰ ਇਹ ਭਾਤਿ ਕਹਿਯੋ ਸੁ ਕਿਧੌ ਜਮ ਸੋਂ ॥

mo gur ko sut hiyaa na kahoon ih bhaat kahiyo su kidhau jam son |

Seeing the world of Yama, Krishna made this utterance from his mouth, “Is the sone of my Guru not here?”

ਜਮ ਐਸੇ ਕਹਿਯੋ ਨ ਫਿਰੈ ਜਮ ਲੋਕ ਤੇ ਦੇਵਨ ਕੇ ਫੁਨਿ ਆਇਸ ਸੋਂ ॥

jam aise kahiyo na firai jam lok te devan ke fun aaeis son |

Yama said, “No one, who has come here, can leave this world, even on the bidding of the gods

ਤਬ ਹੀ ਹਰਿ ਦੇਹੁ ਕਹਿਯੋ ਕਰਿ ਫੇਰਿ ਨ ਪੰਡਤ ਬਾਮਨ ਕੋ ਸੁਤ ਸੋਂ ॥੮੯੦॥

tab hee har dehu kahiyo kar fer na panddat baaman ko sut son |890|

” But Krishna asked Yama to return the son of the Brahmin.890.

ਜਮੁ ਆਇਸ ਪਾਇ ਕਿਧੌ ਹਰਿ ਤੇ ਹਰਿ ਕੇ ਸੋਊ ਪਾਇਨ ਆਨਿ ਲਗਾਯੋ ॥

jam aaeis paae kidhau har te har ke soaoo paaein aan lagaayo |

On receiving the order of Krishna, Yama brought forth the son of Krishna’s Guru at his feet

ਲੈ ਤਿਨ ਕੋ ਜਦੁਰਾਇ ਚਲਿਯੋ ਅਤਿ ਹੀ ਅਪਨੇ ਮਨ ਮੈ ਸੁਖੁ ਪਾਯੋ ॥

lai tin ko jaduraae chaliyo at hee apane man mai sukh paayo |

Taking him, Krishna, the king of Yadavas, being greatly pleased in his mind, started on his return journey

ਲ︀ਯਾਇ ਕੈ ਤਾਹੀ ਕੌ ਪੈ ਸੰਗ ਕੈ ਗੁਰੁ ਪਾਇਨ ਊਪਰ ਸੀਸ ਝੁਕਾਯੋ ॥

layaae kai taahee kau pai sang kai gur paaein aoopar sees jhukaayo |

ਹੋਇ ਬਿਦਾ ਤਬ ਹੀ ਗੁਰ ਤੇ ਕਬਿ ਸ︀ਯਾਮ ਕਹੈ ਅਪੁਨੇ ਪੁਰਿ ਆਯੋ ॥੮੯੧॥

hoe bidaa tab hee gur te kab sayaam kahai apune pur aayo |891|

Bringing the Guru’s son with him, Krishna bowed his head at the feet of the Guru and bidding him farewell, he came back to his city.891.