← Back to Gurbani Library
Ang 1Vaar 25Bhai Gurdas

ਪਉੜੀ ੧੫

paurree 15

ਵਸੈ ਛਹਬਰ ਲਾਇ ਕੈ ਪਰਨਾਲੀਂ ਹੁਇ ਵੀਹੀਂ ਆਵੈ ।

vasai chhahabar laae kai paranaaleen hue veeheen aavai |

When it rains cats and dogs, the water flowing through gargoyles comes down in the streets.

ਲਖ ਨਾਲੇ ਉਛਲ ਚਲਨਿ ਲਖ ਪਰਵਾਹੀ ਵਾਹ ਵਹਾਵੈ ।

lakh naale uchhal chalan lakh paravaahee vaah vahaavai |

Millions of streams overflowing become millions of currents.

ਲਖ ਨਾਲੇ ਲਖ ਵਾਹਿ ਵਹਿ ਨਦੀਆ ਅੰਦਰਿ ਰਲੇ ਰਲਾਵੈ ।

lakh naale lakh vaeh veh nadeea andar rale ralaavai |

Millions of rivulets join the currents of rivers.

ਨਉ ਸੈ ਨਦੀ ਨੜਿੰਨਵੈ ਪੂਰਬਿ ਪਛਮਿ ਹੋਇ ਚਲਾਵੈ ।

nau sai nadee narrinavai poorab pachham hoe chalaavai |

Nine hundred and ninety nine rivers flow in the east and the west directions.

ਨਦੀਆ ਜਾਇ ਸਮੁੰਦ ਵਿਚਿ ਸਾਗਰ ਸੰਗਮੁ ਹੋਇ ਮਿਲਾਵੈ ।

nadeea jaae samund vich saagar sangam hoe milaavai |

Rivers go to meet the sea.

ਸਤਿ ਸਮੁੰਦ ਗੜਾੜ ਮਹਿ ਜਾਇ ਸਮਾਹਿ ਨ ਪੇਟੁ ਭਰਾਵੈ ।

sat samund garraarr meh jaae samaeh na pett bharaavai |

Seven such seas merge into the oceans but still the oceans are not satiated.

ਜਾਇ ਗੜਾੜੁ ਪਤਾਲ ਹੇਠਿ ਹੋਇ ਤਵੇ ਦੀ ਬੂੰਦ ਸਮਾਵੈ ।

jaae garraarr pataal hetth hoe tave dee boond samaavai |

In the nether world, such oceans also look like a drop of water on a hot plate.

ਸਿਰ ਪਤਿਸਾਹਾਂ ਲਖ ਲਖ ਇੰਨਣੁ ਜਾਲਿ ਤਵੇ ਨੋ ਤਾਵੈ ।

sir patisaahaan lakh lakh inan jaal tave no taavai |

To heat this plate, millions of heads of the emperors are used as fuel.

ਮਰਦੇ ਖਹਿ ਖਹਿ ਦੁਨੀਆ ਦਾਵੈ ।੧੫।

marade kheh kheh duneea daavai |15|

And these emperors staking their claims on this earth go on fighting and dying.