ਪਉੜੀ ੧੦
paurree 10
ਉਚਾ ਲੰਮਾ ਝਾਟੁਲਾ ਵਿਚਿ ਬਾਗ ਦਿਸੰਦਾ ।
auchaa lamaa jhaattulaa vich baag disandaa |
Tall, high and luxuriant, the silk cotton tree is seen in the garden.
ਮੋਟਾ ਮੁਢੁ ਪਤਾਲਿ ਜੜਿ ਬਹੁ ਗਰਬ ਕਰੰਦਾ ।
mottaa mudt pataal jarr bahu garab karandaa |
It is proud of its stout trunk and deep roots.
ਪਤ ਸੁਪਤਰ ਸੋਹਣੇ ਵਿਸਥਾਰੁ ਬਣੰਦਾ ।
pat supatar sohane visathaar banandaa |
Its beautiful green leaves enhance its spread.
ਫੁਲ ਰਤੇ ਫਲ ਬਕਬਕੇ ਹੋਇ ਅਫਲ ਫਲੰਦਾ ।
ful rate fal bakabake hoe afal falandaa |
But because of its red flowers and insipid fruit it fructifies in vain.
ਸਾਵਾ ਤੋਤਾ ਚੁਹਚੁਹਾ ਤਿਸੁ ਦੇਖਿ ਭੁਲੰਦਾ ।
saavaa totaa chuhachuhaa tis dekh bhulandaa |
Seeing it, the chirping green parrot gets deluded
ਪਿਛੋ ਦੇ ਪਛੁਤਾਇਦਾ ਓਹੁ ਫਲੁ ਨ ਲਹੰਦਾ ।੧੦।
pichho de pachhutaaeidaa ohu fal na lahandaa |10|
But repents afterwards because it gets no fruit on that tree.